Stranger Things ਦੀ ਆਖਰੀ ਜੰਗ ਸ਼ੁਰੂ, 3 ਹਿੱਸਿਆਂ ‘ਚ ਆਏਗੀ ਆਖਰੀ ਸੀਜ਼ਨ

 Stranger Things ਦੀ ਆਖਰੀ ਜੰਗ ਸ਼ੁਰੂ, 3 ਹਿੱਸਿਆਂ 'ਚ ਆਏਗੀ ਆਖਰੀ ਸੀਜ਼ਨ

Netflix ਨੇ ਐਲਾਨ ਕਰ ਦਿੱਤਾ ਹੈ ਕਿ ਲੋਕਾਂ ਦੀ ਪਸੰਦੀਦਾ series ‘Stranger Things’ ਦਾ ਪੰਜਵਾਂ ਅਤੇ ਆਖਰੀ ਸੀਜ਼ਨ ਇਸ ਸਾਲ ਤਿੰਨ ਹਿੱਸਿਆਂ ‘ਚ ਆਵੇਗਾ। ਪਹਿਲਾ ਹਿੱਸਾ 26 ਨਵੰਬਰ ਨੂੰ ਆਵੇਗਾ, ਦੂਜਾ 25 ਦਸੰਬਰ (ਕ੍ਰਿਸਮਸ ਦਿਨ) ਅਤੇ ਆਖਰੀ ਹਿੱਸਾ 31 ਦਸੰਬਰ (ਨਵੇਂ ਸਾਲ ਦੀ ਪੂਰਵ ਸੰਧਿਆ) ਨੂੰ ਆ ਰਹੈ।

’80s ਦੇ ਦਹਾਕੇ ‘ਚ ਸੈੱਟ ਕੀਤੀ ਇਹ ਕਹਾਣੀ Hawkins, Indiana ਸ਼ਹਿਰ ਦੇ ਗੁਪਤ ਲੈਬ ਦੀ ਹੈ, ਜਿੱਥੇ ਇੱਕ ਦੁਰਘਟਨਾ ‘ਚ ‘Upside Down’ ਨਾਮਕ ਦੁਸਰੇ ਦੁਨਿਆ ਦਾ ਦਰਵਾਜ਼ਾ ਖੁਲ ਜਾਂਦਾ ਹੈ। ਇਹ Show Matt ਅਤੇ Ross Duffer ਨੇ ਬਣਾਇਆ ਸੀ।

ਆਖਰੀ ਸੀਜ਼ਨ ਵਿਚ ਸਾਰੇ ਪੁਰਾਣੇ ਸਿਤਾਰੇ ਵਾਪਸ ਆ ਰਹੇ ਹਨ – Winona Ryder, David Harbour, Millie Bobby Brown, Finn Wolfhard ਤੇ ਹੋਰ ਕਈ ਮਸ਼ਹੂਰ ਚਿਹਰੇ। ਇਸ ਵਾਰ Linda Hamilton ਵੀ ਨਵੀਂ ਭੂਮਿਕਾ ‘ਚ ਨਜ਼ਰ ਆਵੇਗੀ।

ਕਹਾਣੀ 1987 ਦੇ ਪਤਝੜ (fall) ਵਿੱਚ ਸੈੱਟ ਕੀਤੀ ਗਈ ਹੈ। ਹੁਣ Hawkins ਦੀ ਹਾਲਤ ਖਰਾਬ ਹੈ, ਜਿੱਥੇ ‘Rifts’ ਖੁਲ ਚੁੱਕੇ ਹਨ ਅਤੇ Villain ‘Vecna’ ਨੂੰ ਲੱਭਣਾ ਹੈ। ਪਰ ਉਹ ਗਾਇਬ ਹੋ ਚੁੱਕਾ ਹੈ।

ਸਰਕਾਰ ਨੇ ਸ਼ਹਿਰ ਨੂੰ ਫੌਜੀ ਕਬਜ਼ੇ (military quarantine) ‘ਚ ਰੱਖਿਆ ਹੈ, ਅਤੇ Eleven ਨੂੰ ਪੱਕੜਨ ਲਈ ਮਿਸ਼ਨ ਵਧਾ ਦਿੱਤਾ ਗਿਆ ਹੈ। Eleven ਇੱਕ ਵਾਰ ਫਿਰ ਛੁਪਕੇ ਰਹਿਣੀ ਪੈਂਦੀ ਹੈ।

Will ਦੀ ਗੁਮਸ਼ੁਦਗੀ ਦੀ ਸਾਲਗਿਰਹ ਆ ਰਹੀ ਹੈ ਅਤੇ ਨਾਲ ਹੀ ਇੱਕ ਹੋਰ ਵੱਡਾ ਖ਼ਤਰਾ। Heroes ਨੂੰ ਇਕੱਠਾ ਹੋ ਕੇ ਆਖਰੀ ਵਾਰ ਲੜਾਈ ਲੜਣੀ ਪਵੇਗੀ। ਇਹ Mission ਹੌਲੀ-ਹੌਲੀ nightmare ਦੀ ਤਰ੍ਹਾਂ ਬਣਦਾ ਜਾ ਰਿਹਾ ਹੈ।

Stranger Things ਦੇ ਇਸ਼ਕ਼ੀ ਲੋਕਾਂ ਲਈ ਇਹ ਆਖਰੀ ਧਮਾਕਾ ਹੋਵੇਗਾ। Netflix ਨੇ ਫਿਰ ਇੱਕ ਵਾਰ ਵੱਡਾ ਸਪੋਇਲਰ serve ਕਰ ਦਿੱਤਾ ਹੈ!

See also  Waseem Mushtaq Shines in 'Ram Bhavan'

Leave a Comment