ਮਸ਼ਹੂਰ ਐਕਟਰ ਤੇ ਰਿਐਲਟੀ ਟੀਵੀ ਸਟਾਰ Shefali Jariwala, ਜੋ 2002 ਦੀ ਹਿੱਟ ਮਿਊਜ਼ਿਕ ਵੀਡੀਓ ‘Kaanta Laga’ ਨਾਲ ਇੱਕ ਰਾਤ ਚ ਸਟਾਰ ਬਣ ਗਈ ਸੀ, ਹੁਣ ਸਾਡੇ ਵਿਚ ਨਹੀਂ ਰਹੀ। ਉਨ੍ਹਾਂ ਦੀ ਉਮਰ ਸਿਰਫ਼ 42 ਸਾਲ ਸੀ।
ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਮੰਬਈ ਦੇ ਘਰ, Golden Rays-Y ਬਿਲਡਿੰਗ ‘ਚ ਬੇਹੋਸ਼ ਮਿਲੀ। ਉਨ੍ਹਾਂ ਦੇ ਪਤੀ, ਐਕਟਰ Parag Tyagi, ਉਨ੍ਹਾਂ ਨੂੰ ਤੁਰੰਤ Bellevue Multispeciality Hospital ਲੈ ਗਏ, ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਨ੍ਹਾਂ ਨੂੰ Dead on Arrival (ਮੌਤ ਹੋ ਚੁਕੀ ਹੈ) ਘੋਸ਼ਿਤ ਕਰ ਦਿੱਤਾ।
ਮੁੰਬਈ ਪੁਲੀਸ ਨੇ ਦੱਸਿਆ ਕਿ ਰਾਤ 1 ਵਜੇ ਉਨ੍ਹਾਂ ਨੂੰ ਮੌਤ ਦੀ ਸੂਚਨਾ ਮਿਲੀ। Shefali ਦਾ ਪੋਸਟਮਾਰਟਮ ਹੁਣ Cooper Hospital ਵਿੱਚ ਹੋ ਰਿਹਾ ਹੈ, ਅਤੇ ਮੌਤ ਦਾ ਸਟੀਕ ਕਾਰਣ ਹਾਲੇ ਤੱਕ ਨਹੀਂ ਪਤਾ ਲੱਗਿਆ।
2002 ਵਿੱਚ ‘Kaanta Laga’ ਦੇ ਰੀਮਿਕਸ ਦੀ ਵੀਡੀਓ ਵਿੱਚ Shefali ਦੇ ਬੇਹਤਰੀਨ ਲੁੱਕ ਅਤੇ ਡਾਂਸ ਨੇ ਚਮਕਦਾਰ ਥਾਂ ਬਣਾਈ। ਇਸ ਤੋਂ ਬਾਅਦ ਉਹ ‘Nach Baliye’ ਤੇ ‘Bigg Boss 13’ ਵਿੱਚ ਵੀ ਦਿੱਖੀ, ਜਿੱਥੇ ਉਨ੍ਹਾਂ ਨੇ ਆਪਣੇ ਪਤੀ ਨਾਲ ਪਰਫਾਰਮ ਕਰਕੇ ਲੋਕਾਂ ਦੇ ਦਿਲ ਜਿੱਤ ਲਏ।
ਮੌਤ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ Shefali ਨੇ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿੱਚ ਉਹ ਇੱਕ ਸ਼ੂਟ ਲਈ ਤਿਆਰ ਹੋ ਰਹੀ ਸੀ। ਕੈਪਸ਼ਨ ਸੀ: “It’s time for us to start living life. Like everything is working out in our favour.” (ਹੁਣ ਸਮਾਂ ਆ ਗਿਆ ਜਿਥੇ ਜੀਵਨ ਨੂੰ ਭਰਪੂਰਨ ਤਰੀਕੇ ਨਾਲ ਜੀਣਾ ਚਾਹੀਦਾ ਹੈ—ਜਿਵੇਂ ਹਰ ਚੀਜ਼ ਸਾਡੇ ਹੱਕ ’ਚ ਹੋ ਰਹੀ ਹੋਵੇ।)
ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। Singer Mika Singh ਨੇ ਲਿਖਿਆ: “I’m deeply shocked… you will always be remembered for your grace, smile and spirit. Om Shanti.”
Kamya Punjabi ਨੇ ਟਵੀਟ ਕੀਤਾ: “I can’t get over this news… my heart is sinking. Shefali.”
TV ਦੀ ਮਸ਼ਹੂਰ ਅਦਾਕਾਰਾ Divyanka Tripathi ਨੇ ਕਿਹਾ: “Still can’t process the news about Shefali. Gone too soon. Deeply sad for her husband and the family.”
Comedian Kiku Sharda ਨੇ ਯਾਦ ਕੀਤਾ: “She was full of energy, full of life… Rest in Peace.”
Bigg Boss 13 ਦੀ ਹੋਰ ਹਿਸੇਦਾਰ Himanshi Khurana ਨੇ ਕਿਹਾ: “Bigg Boss — that place is cursed, I think,” ਇਹ ਕਮੈਂਟ 2021 ਵਿੱਚ ਹੋਈ Sidharth Shukla ਦੀ ਅਚਾਨਕ ਮੌਤ ਵਲ ਇਸ਼ਾਰਾ ਸੀ।
Shefali ਦੇ ਅਚਾਨਕ ਵਿਛੋੜੇ ਨੇ ਸਾਰੇ ਦਰਸ਼ਕਾਂ ਅਤੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। RIP Shefali.