ਪਹਿਲੀ ਵਾਰ, ਇੱਕ ਭਾਰਤੀ ਚਿੱਤਰਕਾਰ ਦੀ ਕਲਾ ਨੇ ਫੈਸ਼ਨ ਦੀ ਦੁਨੀਆ ਵਿੱਚ ਕਦਮ ਰੱਖਿਆ। ਸ਼ਲਿਨੀ ਪਾਸੀ ਨੇ ਕੈਨਸ ਫਿਲਮ ਫੈਸਟੀਵਲ ਵਿੱਚ ਮਨੀਸ਼ ਮਲਹੁਤਰਾ ਦੀ ਬਣਾਈ ਗਾਊਨ ਵਿਚ ਪਰੇਸ਼ ਮੈਤੀ ਦੀ ਪੇਂਟਿੰਗ ‘Longitude 77’ ਨੂੰ ਪਹਿਨਿਆ।
ਇਹ ਗਾਊਨ ਸਿਰਫ਼ ਡਿਜ਼ਾਈਨ ਨਹੀਂ ਸੀ, ਇਹ ਪੂਰੀ ਭਾਰਤ ਦੀ ਕਹਾਣੀ ਸੀ ਜੋ 77 ਡਿਗਰੀ ਪੂਰਬ ਲੰਬਕਾਰ ਰੇਖਾ ਉੱਤੇ ਆਧਾਰਤ ਹੈ। ਪੇਂਟਿੰਗ ਵਿਚ ਹਿਮਾਚਲ ਦੀਆਂ ਨੀਲੀਆਂ ਪਹਾੜੀਆਂ ਤੋਂ ਲੈ ਕੇ ਕਨਿਆਕੁਮਾਰੀ ਦੀ ਬਲੂ ਸੀ ਤੱਕ ਦੇ ਨਜ਼ਾਰੇ ਦਰਸਾਏ ਗਏ।
ਚਿੱਤਰ ਵਿਚ ਪੰਜਾਬ ਦੀ ਫੁਲਕਾਰੀ, ਹਰਿਆਣਾ ਦੇ ਢੋਲ, ਮਧ ਪ੍ਰਦੇਸ਼ ਦੇ ਬਾਘ, ਅਤੇ ਦੱਖਣ ਦੀਆਂ ਇਤਿਹਾਸਕ ਇਮਾਰਤਾਂ ਵੀ ਸ਼ਾਮਿਲ ਸਨ। ਟੇਮਪਲਾਂ ਤੋਂ ਲੈ ਕੇ ਤਾਡਾਂ ਨਾਲ ਘਿਰੇ ਕੇਰਲਾ ਤੱਕ ਦੀ ਰੰਗੀਨੀ ਦਿੱਖੀ।
ਪਰੇਸ਼ ਮੈਤੀ ਜੋ ਕਿ ਟਮਲੂਕ, ਪੱਛਮੀ ਬੰਗਾਲ ਦੇ ਰਹਿਣ ਵਾਲੇ ਨੇ, ਆਪਣੇ ਸ਼ੁਰੂਆਤੀ ਦਿਨਾਂ ਵਿਚ ਮਿੱਟੀ ਦੇ ਮਾਡਲ ਬਣਾਉਂਦੇ ਸਨ। ਹੁਣ ਉਹ ਪਾਣੀ ਦੇ ਰੰਗਾਂ (water colours) ਨਾਲ ਕਲਾ ਦੀ ਦੁਨੀਆਂ ਵਿੱਚ ਨਾਮ ਕਰ ਚੁੱਕੇ ਨੇ।
ਮਨੀਸ਼ ਨੇ ਜਦੋਂ ਇਹ ਆਈਡੀਅਾ ਰੱਖਿਆ, ਮੈਤੀ ਨੇ ਤੁਰੰਤ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਦੱਸਿਆ ‘ਮਨੀਸ਼ ਨੇ ਮੇਰੀ ਕਲਾ ਨੂੰ ਇਨਸਾਫ ਦਿੱਤਾ’। ਉਨ੍ਹਾਂ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਵੀ ਲਿਖਿਆ, “Manish turned my vision into couture”.
ਮੈਤੀ ਮੰਨਦੇ ਨੇ ਕੇ ਭਾਰਤੀ ਕਲਾ ਹੁਣ ਗਲੋਬਲ ਹੋ ਰਹੀ ਹੈ। ਉਹ ਕਹਿੰਦੇ ਨੇ, “ਭਾਰਤ ਸਿਰਫ਼ ਦੇਸ਼ ਨਹੀਂ, ਇੱਕ ਸੰਸਕਾਰਾਂ ਦਾ ਮਹਾਂਦਵੀਪ (continent) ਹੇ।” ਅਤੇ ਉਹ ਕਦੇ ਵੀ ਕਲਾਪ੍ਰੇਮੀਆਂ ਨੂੰ ਅਚੰਭਿਤ ਕਰ ਸਕਦੇ ਨੇ।
ਕੈਨਸ ਦਾ ਇਹ ਲਹਿਜਾ ਸਿਰਫ਼ ਲਾਲ ਕਾਰਪਟ ਦੀ ਜੱਗਮਗਾਹਟ ਨਹੀਂ ਸੀ, ਇਹ ਸੀ ਭਾਰਤ ਦੀ ਕਲਾ, ਫੈਸ਼ਨ ਅਤੇ ਇਜ਼ਤ ਦੀ ਜਿੱਤ।