ਬਾਲੀਵੁੱਡ ਦੇ ਸਟਾਰ ਆਮਿਰ ਖਾਨ ਹੁਣ ਆਸਟਰੇਲੀਆ ਦੇ Indian Film Festival of Melbourne (IFFM) ਦੀ ਰੌਣਕ ਵਧਾਉਣ ਜਾ ਰਹੇ ਨੇ। 16ਵੀਂ ਐਡੀਸ਼ਨ ਲਈ ਆਮਿਰ ਖਾਨ ਨੂੰ ਮੁੱਖ ਮਹਿਮਾਨ (chief guest) ਬਣਾਇਆ ਗਿਆ ਹੈ। ਇਹ ਫੈਸਟਿਵਲ 14 ਤੋਂ 24 ਅਗਸਤ ਤੱਕ ਚਲੇਗਾ।
ਫੈਸਟਿਵਲ ‘ਚ ਆਮਿਰ ਦੇ ਫਿਲਮੀ ਕਰੀਅਰ ਨੂੰ ਮਨਾਉਣ ਲਈ ਇੱਕ special retrospective ਹੋਵੇਗੀ, ਜਿੱਥੇ ਉਨ੍ਹਾਂ ਦੀਆਂ ਚੋਣਵੀਂਆਂ ਫਿਲਮਾਂ ਦਿਖਾਈਆਂ ਜਾਣਗੀਆਂ। ਇਹ ਸਾਰੀਆਂ ਫਿਲਮਾਂ ਉਨ੍ਹਾਂ ਦੀ ਸੋਚ ਵਾਲੀ ਕਹਾਣੀਬਾਜ਼ੀ ਤੇ ਸੋਸ਼ਲ ਮੈਸੇਜ ਨੂੰ ਦਰਸਾਉਣਗੀਆਂ।
ਆਮਿਰ ਦੀ ਨਵੀਂ ਫਿਲਮ “Sitaare Zameen Par” ਵੀ ਇੱਥੇ ਦਿਖਾਈ ਜਾਵੇਗੀ। ਇੱਥੇ ਉਹ ਇੱਕ ਬਾਸਕਿਟਬਾਲ ਕੋਚ ਬਣ ਕੇ ਆਉਂਦੇ ਨੇ, ਜੋ mental health ਚੁਣੌਤੀਆਂ ਵਾਲੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ – ਕਹਾਣੀ ਨੇ ਸਭਨੂੰ ਇਮੋਸ਼ਨਲ ਕਰ ਦਿੱਤਾ।
ਇਸ ਖਾਸ ਸਕਰੀਨਿੰਗ ਤੋਂ ਬਾਅਦ, ਆਮਿਰ, ਡਾਇਰੈਕਟਰ ਆਰ.ਐੱਸ. ਪ੍ਰਸੰਨਾ (RS Prasanna), ਤੇ ਆਮਿਰ ਖਾਨ ਫਿਲਮਜ਼ ਦੀ ਸੀਈਓ (CEO) ਅਪਰਨਾ ਪੂਰੋਹਿਤ ਗੱਲਬਾਤ ਵੀ ਕਰਨਗੇ।
ਆਮਿਰ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ IFFM ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਹ ਫੈਸਟਿਵਲ ਭਾਰਤੀ ਸਿਨੇਮਾ ਦੀ ਰੂਹ ਨੂੰ ਮਨਾਉਂਦਾ ਹੈ।”
ਉਨ੍ਹਾਂ ਨੇ ”Sitaare Zameen Par” ਬਾਰੇ ਦੱਸਿਆ ਕਿ ਇਹ ਫਿਲਮ ਇਨਕਲੂਸੀਵ ਕਹਾਣੀ ਬੇਹਦੀ ਹਲੇਮੀਆਂ ਨਾਲ ਦੱਸਦੀ ਹੈ। ਜੋ ਤੁਹਾਡੇ ਦਿਲ ਨੂੰ ਛੂਹ ਲੈਂਦੀ ਹੈ।
ਫੈਸਟਿਵਲ ਦੀ ਡਾਇਰੈਕਟਰ ਮਿਤੂ ਭੌਮਿਕ ਲਾਂਗੇ ਨੇ ਆਮਿਰ ਨੂੰ ਲੈਜੈਂਡ (legend) ਆਖਦਿਆਂ ਕਿਹਾ, “ਉਹ ਸਦਾ ਸਾਇੰਸ, ਸਮਾਜ ਤੇ ਕਲਾ ਨੂੰ ਜੋੜ ਕੇ ਕਹਾਣੀਆਂ ਬਣਾਉਂਦੇ ਨੇ। ਉਨ੍ਹਾਂ ਦੀ ਮੌਜੂਦਗੀ ਸਾਡਾ ਫੈਸਟਿਵਲ ਹੋਰ ਰੌਸ਼ਨ ਕਰੇਗੀ।”