ਚੱਲੋ ਜ਼ਰਾ ਸਿਨੇਮਾ ਜਗਤ ਦੀ ਪੁਰਾਣੀ ਚਮਕ ਵਾਪਸ ਆਈ ਏ। 1981 ਦੀ ਕਲਾਸਿਕ ਫਿਲਮ ‘Umrao Jaan’ ਹੁਣ ਦੁਬਾਰਾ ਸਿਨੇਮਾਘਰਾਂ ‘ਚ ਰੀ-ਰੀਲਜ਼ ਹੋ ਰਹੀ ਏ। ਰੇਖਾ ਦੀ ਖੂਬਸੂਰਤੀ ਤੇ ‘ਦਿਲ ਚੀਜ਼ ਕੀ ਹੈ’ ਦੀ ਅਦਾਕਾਰੀ ਅਜੇ ਵੀ ਲੋਕ ਭੁਲ ਨਹੀਂ ਸਕੇ।
ਇਸ ਖਾਸ ਮੌਕੇ ਤੇ ਮੁਜ਼ਫ਼ਰ ਅਲੀ ਤੇ ਰੇਖਾ ਨੇ ਮੁੰਬਈ ‘ਚ ਸਪੈਸ਼ਲ ਸਕ੍ਰੀਨਿੰਗ ਕਰਵਾਈ। ਇਸ ਰੈਸ਼ਮੀ ਸ਼ਾਮ ‘ਚ ਬਹੁਤ ਸਾਰੀਆਂ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਮੁਜੂਦ ਸਨ।
ਰੇਖਾ ਨੇ ਵਾਈਟ ਤੇ ਸੁਨਹਰੀ ਕੜ੍ਹਾਈ ਵਾਲਾ ਰਿਵਾਇਤੀ ਲਿਵਾਸ ਪਹਿਨਿਆ, ਜੋ ਸਿੱਧਾ ਉਮਰਾਵ ਜਾਨ ਦੀ ਯਾਦ ਤਾਜ਼ਾ ਕਰ ਗਿਆ। ਟਾਬੂ ਨੇ ਰੇਖਾ ਨੂੰ ਲੰਮੀ ਝੱਫੀ ਮਾਰੀ, ਅਲੀਆ ਭੱਟ ਨੇ ‘ਸਿਲਸਿਲਾ’ ਵਾਲਾ ਲੁੱਕ ਅਡਾਪਟ ਕਰਕੇ ਦਿਲ ਜਿੱਤ ਲਈ।
ਏ.ਆਰ. ਰਹਮਾਨ, ਅਨਿਲ ਕਪੂਰ, ਜਨਵੀ ਕਪੂਰ, ਹੇਮਾ ਮਾਲਿਨੀ ਵੀ ਇਸ ਯਾਦਗਾਰ ਲਮ੍ਹੇ ਦਾ ਹਿੱਸਾ ਬਣੇ। ਰੇਖਾ ਨੇ ਤਾਂ ਅਨਿਲ ਕਪੂਰ ਨਾਲ ਡਾਂਸ ਵੀ ਕਰ ਲਿਆ।
ਸੋਸ਼ਲ ਮੀਡੀਆ ਤੇ ਵੀ ਇਸ ਯਾਦਗਾਰ ਇਵੈਂਟ ਦੀਆਂ ਤਸਵੀਰਾਂ ਛਾਈਆਂ ਹੋਈਆਂ ਨੇ। ਲੋਕ ਕਹਿ ਰਹੇ ਨੇ, ‘ਰੇਖਾ ਤਾ ਅੱਜ ਵੀ ਉਮਰਾਵ ਜਾਨ ਵਰਗੀ ਹੀ ਲੱਗਦੀ ਏ!’
ਇਹ ਰੀ-ਰੀਲਜ਼ ਨਾ ਸਿਰਫ ਇੱਕ ਨੋਸਟੈਲਜੀਆ (nostalgia – ਪੁਰਾਣੀ ਯਾਦ) ਦਿੱਤਾਂ, ਸਗੋਂ ਨਵੇਂ ਪੀੜ੍ਹੀ ਨੂੰ ਵੀ ਇਸ ਕਲਾਸਿਕ ਨੁ ਪਰਖਣ ਦਾ ਮੌਕਾ ਦਿੱਤਾ।