ਬਾਲੀਵੁੱਡ ਡਾਇਰੇਕਟਰ ਵਿਵੇਕ ਅਗਨਿਹੋਤਰੀ ਨੇ ਆਪਣੇ ਨਵੇਂ ਪ੍ਰੋਜੈਕਟ ਦੀ ਘੋਸ਼ਣਾ ਕਰ ਦਿੱਤੀ ਆ। ਇਹ ਫਿਲਮ ਪਹਿਲਾਂ ‘The Delhi Files’ ਦੇ ਨਾਮ ਨਾਲ ਆ ਰਹੀ ਸੀ, ਪਰ ਹੁਣ ਇਸਦਾ ਨਵਾਂ ਨਾਮ ‘The Bengal Files’ ਰੱਖਿਆ ਗਿਆ ਹੈ।
ਫਿਲਮ ਵਿੱਚ ਮਿੱਥੁਨ ਚਕਰਵਰਤੀ, अनुपਮ ਖੇਰ ਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ 5 ਸਤੰਬਰ, 2025 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਹੈ।
ਅਗਨਿਹੋਤਰੀ ਨੇ ਸੋਸ਼ਲ ਮੀਡੀਆ ‘ਤੇ ਅਧਿਕਾਰਿਕ ਪੋਸਟਰ ਸਾਂਝਾ ਕਰਦਿਆਂ ਇਹ ਐਲਾਨ ਕੀਤਾ। ਉਨ੍ਹਾਂ ਪੋਸਟ ਵਿੱਚ ਲਿਖਿਆ, “Big announcement. ‘The Delhi Files’ is now ‘The Bengal Files’. Teaser this Thursday, June 12.”
ਫਿਲਮ ਬੰਗਾਲ ਵਿਚ 1940 ਦੇ ਦਹਾਕੇ ਦੌਰਾਨ ਹੋਏ ਧਾਰਮਿਕ ਹਿੰਸਾ (communal violence) ਨੂੰ ਵਿਖਾਉਂਦੀ ਹੈ। ਇਹ ਇਤਿਹਾਸਕ ਘਟਨਾਵਾਂ ‘ਤੇ ਆਧਾਰਿਤ ਡਰਾਮਾ ਹੋਣਾ ਹੈ।
‘The Bengal Files’, ਵਿਵੇਕ ਦੀ ਤੀਸਰੀ ਫਿਲਮ ਹੈ ਜਿਸ ਵਿੱਚ ਉਸ ਦੀ ਤ੍ਰਿਲੋਜੀ – ‘The Tashkent Files’ (2019) ਅਤੇ ‘The Kashmir Files’ (2022) – ਦਾ ਤੀਜਾ ਹਿੱੱਸਾ ਗਿਣਿਆ ਜਾ ਰਿਹਾ।
ਇਹ ਫਿਲਮ ਅਭਿਸ਼ੇਕ ਅਗਰਵਾਲ ਤੇ ਪੱਲਵੀ ਜੋਸ਼ੀ ਨੇ ਮਿਲ ਕੇ ਪ੍ਰੋਡਿਊਸ ਕੀਤੀ ਹੈ। ਦੋਵੇਂ ਨੇ ਪਹਿਲਾਂ ਵੀ ‘The Kashmir Files’ ਨੂੰ ਸਫਲ ਬਣਾਇਆ ਸੀ।